Sukhdev Sukha – Court Case - Lyrics

ਜੱਟ ਬਾਂਹ ਜਿਹਦੀ ਫੜੇ
ਉਥੇ ਹਿਕ ਤਾਣ ਖੜੇ
ਜੱਟ ਬਾਂਹ ਜਿਹਦੀ ਫੜੇ
ਉਥੇ ਹਿਕ ਤਾਣ ਖੜੇ
ਤੈਨੂੰ ਲੈਜੂਗਾ ਉਡਾ ਕੇ ਦੂਰ ਨੀ 2×
ਨੀ ਪਿਆਰ ਵਾਲਾ ਪਾਠ ਪੜ੍ਹਾ ਗੇ 2×
ਹੋਜੂ ਦਰਜ ਮਾਮਲਾ ਜੇ ਠਾਣੇ
ਕਚਹਿਰੀਆਂ ਚ ਕੇਸ ਲੜਾ ਗੇ 2×
ਚੱਲ ਪਿਆਰ ਵਾਲੇ ਰਾਹ ਨਾ ਤੂੰ ਕਰ ਪਰਵਾਹ
ਜੱਟ ਨਾਲ ਤੇਰੇ ਖੜ੍ਹਾ ਦਓ ਸੱਭ ਨੂੰ ਹਰਾ
ਪਿੱਛਾ ਕਰਨਾ ਪਿਆਰ ਦਿਆਂ ਵੈਰੀਆਂ 2×
ਨੀ ਸੀਨਾ ਤਾਣ ਦੋਨੋਂ ਖੜਾ ਗੇ 2×
ਹੋਜੂ ਦਰਜ ਮਾਮਲਾ ਜੇ ਠਾਣੇ
ਕਚਹਿਰੀਆਂ ਚ ਕੇਸ ਲੜਾ ਗੇ 2×
ਗੱਲ ਮੰਨ ਮੇਰੀ ਨੂਰ ਆਪਾਂ ਦੋਵੇਂ ਮਜਬੂਰ
ਇਕ ਦੂਜੇ ਨੂੰ ਜੇ ਪਾਉਣਾ ਫਿਰ ਜਾਣਾ ਪੈਣਾ ਦੂਰ
ਨਾਲ ਪਿਆਰ ਦੇ ਕਿਸੇ ਨਾ ਗੱਲ ਮੰਨਣੀ 2×
ਗੰਡਾਸਿਆਂ ਦੀ ਹੱਥੀ ਫੜਾ ਗੇ 2×
ਹੋਜੂ ਦਰਜ ਮਾਮਲਾ ਜੇ ਠਾਣੇ
ਕਚਹਿਰੀਆਂ ਚ ਕੇਸ ਲੜਾ ਗੇ 2×
ਇਹ ਦੁਨੀਆ ਸ਼ੁਦਾਈ ਇਥੇ ਰੋਂਦੀ ਏ ਖੁਦਾਈ
ਤੇਰੇ ਮੇਰੇ ਪਿਆਰ ਵਿੱਚ ਇਹਨਾਂ ਪਾਉਣੀ ਏ ਜੁਦਾਈ
ਜ਼ੋਰ ਤੇਰਾ ਨਾ ਭਰਾਵਾਂ ਅੱਗੇ ਚੱਲਣਾ 2×
ਨੀ ਮਾਰੂਥਲਾਂ ਵਾਂਗੂ ਸੜਾ ਗੇ 2×
ਹੋਜੂ ਦਰਜ ਮਾਮਲਾ ਜੇ ਠਾਣੇ
ਕਚਹਿਰੀਆਂ ਚ ਕੇਸ ਲੜਾ ਗੇ 2×
ਹੋਰ ਕੋਈ ਨਇਓ ਚਾਰਾ ਦਿਲ ਫਿਰੇ ਮਾਰਾ-ਮਾਰਾ
ਜੇ ਤੂੰ ਲੱਗਣਾ ਕਿਨਾਰੇ ਫਿਰ ਇਕ ਹੀ ਸਹਾਰਾ
ਧਾਲੀਵਾਲ ਹੀ ਕਰਾਓ ਹੁਣ ਫੈਸਲਾ
ਸੁੱਖਾ ਹੀ ਕਰਾਓ ਹੁਣ ਫੈਂਸਲਾ
ਬੜੂਦੀ ਪਿੰਡ ਜਾ ਕੇ ਵਡਾ ਗੇ 2×
ਹੋਜੂ ਦਰਜ ਮਾਮਲਾ ਜੇ ਠਾਣੇ
ਕਚਹਿਰੀਆਂ ਚ ਕੇਸ ਲੜਾ ਗੇ
thanks for watching
ਲਾਯਲਪੁਰੀਆ ਹੁੰਦਲ

Comments (0)