Ahan! SMG
ਨੀ ਦਿਲ ਚ ਵਸਾ ਲਿਆ ਐ
ਸੁਰਮਾ ਬਣਾਇਆ ਤੈਨੂੰ ਸੋਹਣੀਏ
ਤੇ ਅੱਖੀਆਂ'ਚ ਪਾ ਲਿਆ ਐ (ਫਿਰ)
ਨੀ ਘਾਟਾ ਕੋਈ ਕਰਾ ਲਿਆ ਐ
ਸਾਨੂੰ ਕਿੱਥੇ ਜ਼ੋਰ ਕਿਸੇ ਲਾਇਆ
ਅਸੀਂ ਆਪੇ ਹੀ ਗੱਲ ਪਾ ਲਿਆ ਐ
ਨੀ ਹੋਏ ਆਂ ਤਬਾਹ ਸੋਹਣੀਏ
ਚਾਈ-ਚਾਈ ਹੋਕੇ ਆਪਣੇ ਮੂੰਹਰੇ
ਤੇ ਕਰਿਆ ਗੁਨਾਹ ਸੋਹਣੀਏ
ਨੀ ਚਾਈ-ਚਾਈ ਕਰਿਆ ਗੁਨਾਹ
ਹੋਏ ਆਂ ਤਬਾਹ
ਲੱਗਾ ਬੁੱਲਾਂ ਨੂੰ ਸਵਾਦ ਸੋਹਣੀਏ
ਸੌ ਜਿਹਾ ਹੁੰਦਾ ਸੀ ਸੁਬਾਹ
ਬਦਲਿਆ ਰਾਹ, ਜੱਟ ਵਿਗੜੇ ਖਰਾਬ ਸੋਹਣੀਏ
ਨੀ ਸਾਡਾ ਐਤਬਾਰ ਨਹੀਂ
ਅਸੀਂ ਡੁੱਬੇ ਹੋਏ'ਆਂ ਨਸ਼ੇ ਵਿਚ
ਤੇਰੇ ਕੁੜੇ ਆਉਣਾ ਕਦੇ ਬਾਹਰ ਨਹੀਂ
ਸਾਡੇ ਉੱਤੇ ਬੜੇ ਲਗਣੇ ਆਂ ਦਾਗ
ਤੇ ਉਠਣੇ ਸਵਾਲ ਕਈ
ਹਾਂ, ਨੀ ਕਿਹਨੂੰ ਦੱਸ ਕਰਾਂ ਇਤਲਾਹ
ਸਾਰੇ ਹੋਏ ਫਿਰਦੇ ਖ਼ਿਲਾਫ
ਤੇ ਕਹਿਣੇ ਸਾਡਾ ਬਣਨਾ ਗਵਾਹ
ਐਹ! ਨੀ ਕਾਰਾ ਹੀ ਕਰਾ ਲਿਆ ਐ
ਹੋ, ਤੇਰੇ ਬੁੱਲਾਂ ਦਾ ਗੁਨਾਹ
ਕੁਝ ਬੋਲਦੇ ਹੀ ਨਹੀਂ
ਹੋ, ਗੱਲਾਂ ਦਿਲ ਵਿੱਚ ਕੀ ਨੇ
ਕੁਝ ਖੋਲਦੇ ਹੀ ਨਹੀਂ
ਲਫ਼ਜ਼ ਹੀ ਮੁੱਕੇ ਪਏ ਨੇ
ਤੇਰੀ ਨਾ ਤਾਰੀਫ਼ ਮੁੱਕੇ
ਮੁੱਕਦੇ ਹੀ ਜਾਈਏ
ਅਸੀਂ ਡੋਲਦੇ ਹੀ ਨਹੀਂ
ਛੱਡ ਕੇ ਸ਼ਰੀਫ਼ੀ ਅਸੀਂ ਵੈਲੀ ਬਣ ਜਾਣਾ
ਨੀ ਫਿਰ ਸਾਥੋਂ ਪੈਰ ਪੀਛਾਂ ਪਟਿਆ ਨੀ ਜਾਣਾ
ਡੁੱਬਦੇ ਹੀ ਜਾਈਏ ਤੇਰੇ ਪਿਆਰ 'ਚ ਨੀ
ਤੂੰ ਹੀ ਤਾਂ ਬਚਾ ਲਿਆ ਐ
ਨੀ ਦਿਲ ਚ ਵਸਾ ਲਿਆ ਐ
ਸੁਰਮਾ ਬਣਾਇਆ ਤੈਨੂੰ ਸੋਹਣੀਏ
ਤੇ ਅੱਖੀਆਂ'ਚ ਪਾ ਲਿਆ ਐ
ਐਹ! ਨੀ ਘਾਟਾ ਕੋਈ ਕਰਾ ਲਿਆ ਐ
ਸਾਨੂੰ ਕਿੱਥੇ ਜ਼ੋਰ ਕਿਸੇ ਲਾਇਆ
ਅਸੀਂ ਆਪੇ ਹੀ ਗੱਲ ਪਾ ਲਿਆ ਐ
ਸੁਣਿਆ ਮੈਂ ਸਾਡੇ ਬਾਰੇ ਸੁਣ ਕੇ
ਨੀ ਤੇਰੇ ਵੀ ਤਾਂ ਸਾਹ ਰੁਕਦੇ
ਹਾਂ ਕਰੇ ਜੇ ਕਬੂਲ ਸਾਨੂੰ ਹੱਸ ਕੇ
ਤੇ ਰੁੱਸਣ ਦੀ ਗੱਲ ਮੁੱਕ ਜੇ
ਆ ਸ਼ਰੇਆਮ ਹੋਏ ਪਏ ਆਂ
ਸੋਹਣੀਏ ਨੀ ਦੱਸ ਕਿਵੇਂ ਗੱਲ ਲੁੱਕ ਜੇ
ਹੋ ਤੈਨੂੰ ਗੀਤਾਂ ਵਿੱਚ ਲਿਖਦੀ ਨੂ
ਸੋਹਣੀਏ ਨੀ ਗੱਬਰੂ ਦੀ ਰਾਤ ਮੁੱਕ ਜੇ
ਹੋਈ ਏ ਤਬੀਅਤ ਨਸਾਜ਼
ਤੇ ਚੰਗੇ ਸਾਡੇ ਹਾਲ ਨਹੀਂ (ਹਾਲ ਨਹੀਂ)
ਤੈਨੂੰ "Ilam" ਸਾਰਾਉਂਦਾ ਰਹੂੰ ਸੋਹਣੀਏ
ਤੂੰ ਬੈਠੀ ਬਸ ਨਾਲ ਰਹੀਂ
ਕਰਾ ਲਿਆ ਐ
ਤੇਰੇਆਂ ਹੱਥਾਂ ਤੋਂ ਅਸੀਂ
ਇਸ਼ਕੇ ਦਾ ਕਤਲ ਕਰਾ ਲਿਆ ਐ
ਨੀ ਦਿਲ ਚ ਵਸਾ ਲਿਆ ਐ
ਸੁਰਮਾ ਬਣਾਇਆ ਤੈਨੂੰ ਸੋਹਣੀਏ
ਤੇ ਅੱਖੀਆਂ'ਚ ਪਾ ਲਿਆ ਐ
ਐਹ! ਨੀ ਘਾਟਾ ਕੋਈ ਕਰਾ ਲਿਆ ਐ
ਸਾਨੂੰ ਕਿੱਥੇ ਜ਼ੋਰ ਕਿਸੇ ਲਾਇਆ
ਅਸੀਂ ਆਪੇ ਹੀ ਗੱਲ ਪਾ ਲਿਆ ਐ
Comments (0)