Bhalwaan – Breeze Lyrics

ਓ ਘੋੜੀ ਜੇਓਣੇ ਮੋੜ੍ਹ ਦੀ ਆ ਮੁੱਲ ਮੋੜ੍ਹਦੀ
ਜਦੋਂ ਲੰਘ ਗਈ ਰਕਾਣੇ ਤੇਰੇ ਮੋਹਰ ਦੀ
ਜਿਹਦੀ ਦੇਖ ਲੇ ਯਾਰਾਂ ਨੂੰ ਮੁੜ੍ਹ ਕ ਨਾ ਉਠਦੀ
ਨੀ ਤੂੰ ਸਹੇਲੀਆਂ ਤੋਂ ਫਿਰ ਮੇਰਾ ਨਾਮ ਪੁੱਛਦੀ
ਜਿੱਥੇ ਚਰਚਾ ਹੁੰਦੀ ਆ ਸਾਡੇ ਜ਼ੋਰ ਦੀ
ਓਥੇ ਗੱਲ ਨਹੀਂ ਹੁੰਦੀ ਫੇ ਕਿਸੇ ਹੋਰ ਦੀ
ਵੈਲੀ ਇਲਾਕੇ ਦੇ ਜਦੋਂ ਦੇ ਠੰਡੇ ਹੋ ਗਏ ਆ
ਸਾਡੀ ਓਦੋਂ ਦੀ ਹੋਗੀ ਆ ਕੱਬੀ ਤੋਰ ਜੀ
ਸੱਚੇ ਸੱਚੇ ਬੰਦੇ ਦਿਲ ਸਾਡਾ ਸਾਫ਼ ਨੀ
ਬਿੱਲੋ ਯਾਰੀ ਚ ਗ਼ਦਾਰੀ ਕਦੇ ਮਾਫ਼ ਨੀ
ਮਾਫੀ ਉਹਨਾ ਨੂੰ ਨੀ ਜਿਹੜੇ ਜਾਦਾ ਉਡਦੇ
ਨਾਲੇ ਉਡਦੇ ਆ ਯਾਰਾ ਦੇ ਖਿਲਾਫ਼ ਨੀ
ਓ ਬਚਾ ਬੰਦਖਾਨੀ ਦਾ ਮੈਂ ਰੱਖਾ ਡੱਬ ਤੇ
ਗੱਡੀ ਕੋਲ ਦੀ ਲੰਘਾਉਂਦਾ ਪੌਰ ਦਬ ਕੇ
ਇਕੋ ਸਾਬ ਆ ਰਕਾਣੇ ਆਰ ਪਾਰ ਨੀ
ਜਦ ਪੈ ਹੀ ਗਏ ਆ ਪੁਠੇ ਜੱਬ ਚ
ਓ ਖਾਂਦੇ ਪੀੰਦੇ ਘਰਾ ਚੋ ਆ ਸਾਨੂੰ ਭੁੱਖ ਨੀ
ਤੇਰੀ ਪਤਲੋ ਜਾਂਦੀ ਆ ਜਾਨ ਸੁੱਕਦੀ
ਸਾਡਾ ਮੁੱਕਦਾ ਨੀ ਮਾਲ ਬਿੱਲੋ ਡੱਬੀ ਚੋ
ਜਾ ਕੇ ਫੜ ਲੈਂਦਾ ਰਗ ਜਿਹੜੀ ਦੁੱਖਦੀ
ਮੁੱਲ ਸ਼ੇਹ ਦਾ ਦੱਸੀ ਦਾ ਫੁੱਲ ਤਾਰ ਕੇ
ਸਾਡੇ ਨਾਲ ਤਾਂ ਲੰਘੂਗੀ ਮੰਨ ਮਾਰ ਕੇ
ਨੀ ਤੂੰ ਸੋਹਣੀਏ ਸਫ਼ਾਈਆਂ ਦੇਵੇ ਉਹਨਾ ਨੂੰ
ਜਿਹੜੇ ਗੱਡੀ ਚ ਵੀ ਬੈਠਣ ਜੁੱਤੀ ਚਾੜ ਕੇ
ਯਾਰੀ ਡਾਲਰਾਂ ਨਾਲ ਲੋਕ ਤਾਂ ਬਣਾਉਟੀ ਆ
ਹੱਥ ਪੈਣਾ ਨੀ ਇਹਨਾ ਨੂੰ ਸਾਮੀ ਮੋਟੀ ਆ
ਅਸੀਂ ਜਿੱਤੇ ਆਂ ਰਕਾਣੇ ਹਾਰ ਹਾਰ ਕੇ
ਤੇਨੂੰ ਲਗਦਾ ਏ ਗੱਲ ਮਾੜੀ ਮੋਟੀ ਆ
ਸਾਮਾ ਪੈਗੀਆ ਤੇ ਪੀਤੀਯਾ ਵੀ ਲੈ ਗਈਆ
ਜੋ ਨੇ ਰਗਾਂ ਚ ਰਕਾਣੇ ਓ ਤਾਂ ਰਹ ਗਈਆ
ਪਿੱਛੇ ਮੁੜ ਕੇ ਨਾ ਦੇਖੀ ਜਿਹੜੇ ਛੱਡ ਗਏ
ਸਾਨੂੰ ਜਾਂਦੀਆਂ ਹਵਾਵਾਂ ਬਿੱਲੋ ਕਹ ਗਈਆ
ਓ ਮੋਹਰੇ ਮੌਤ ਦੇ ਖੜੇ ਵੀ ਕਹਨ ਕਿੱਦਾ ਫੇ
ਮੁੰਡੇ ਸੋਹਣੀਏ ਦੋਆਬੇ ਵਾਲੇ ਐਦਾ ਦੇ
ਅਸੀਂ ਕੱਚਿਆਂ ਘਰਾਂ ਤੋਂ ਉੱਠੇ ਆਏ ਆ
ਦੇਖੀ ਭਣੜੇ ਚੁਬਾਰੇ ਕਿੱਦਾ ਹਿੰਡਾ ਦੇ
ਅਸੀਂ ਐਵੇ ਨੀ ਰਕਾਣੇ ਉੱਡੇ ਫਿਰਦੇ
ਜਾਂਦੇ ਬੱਕਾਂ ਚੋ ਪਏ ਆ ਪਾਪ ਕਿਰਦੇ
ਮੌਤ ਕਦੋਂ ਦੀ ਸਿਰਾਹਨੇ ਆ ਕੇ ਖੜੀ ਆ
ਅਸੀਂ ਜਾਗਦੇ ਪਏ ਆ ਕਿੰਨੇ ਚਿਰ ਦੇ
ਖੁੱਲਾ challenge ਆ ਕਿਸੇ ਨੂੰ ਪਲੀਜ਼ ਨੀ
ਕਿੱਦਾ ਬੋਲਦਾ ਏ ਇਹਨੂੰ ਕੋਈ ਤਮੀਜ਼ ਨੀ
ਕਦੇ ਬਰਫਾਂ ਦੀ ਸੈਰ ਚੱਲੇ ਸੋਹਣੀਏ
ਕਦੇ ਮਾਂਦੇ ਆ ਕੈਲੀ ਦੀ ਬ੍ਰੀਜ਼ ਨੀ
ਓ ਸਮਾ ਹੋਈ ਜਾਂਦਾ ਮਹਿੰਗਾ ਫੀਸ ਕਰਕੇ
ਰਾਜ਼ਿਨਾਮਾ ਤਾਂ ਹੁੰਦਾ ਨੀ ਪੀਸ ਕਰਕੇ
ਗੱਲ ਸੋਹਣੀਏ ਉਹਨਾ ਤੋਂ ਕਿੱਥੇ ਬਣਨੀ
ਸਾਡੀ ਦੇਖ ਲੈਂ ਭਾਵੇਂ ਰੀਸ ਕਰਕੇ
ਘੋੜੀ ਜੇਓਣੇ ਮੋੜ੍ਹ ਦੀ ਆ ਮੁੱਲ ਮੋੜ੍ਹਦੀ
ਜਦੋਂ ਲੰਘ ਗਈ ਰਕਾਣੇ ਤੇਰੇ ਮੋਹਰ ਦੀ
ਜਿਹਦੀ ਦੇਖ ਲੇ ਯਾਰਾਂ ਨੂੰ ਮੁੜ੍ਹ ਕ ਨਾ ਉਠਦੀ
ਨੀ ਤੂੰ ਸਹੇਲੀਆਂ ਤੋਂ ਫਿਰ ਮੇਰਾ ਨਾਮ ਪੁੱਛਦੀ

Comments (0)