B Praak – Mere Yaara Ve Lyrics

ਇਹ ਦੁਨੀਆ ਦਾ ਮੰਨਨਾ ਐ, ਮੰਨਦੀ ਰਹੇ
ਓਏ, ਰੱਬ ਦਾ ਚਿਹਰਾ ਕੋਈ ਵੀ ਮੁਰਤ ਨਹੀਂ ਹੁੰਦੀ
ਓ, ਜੀਹਨੂੰ ਤੇਰੇ ਜੈਸਾ ਯਾਰ ਮਿਲੇ, ਸੱਜਨਾ
ਓਏ, ਉਹਨੂੰ ਪੱਥਰ ਪੂਜਣ ਦੀ ਜ਼ਰੂਰਤ ਨਹੀਂ ਹੁੰਦੀ

ਜਦੋਂ ਵੇਖੇ ਤੂੰ ਮੈਨੂੰ ਵੇ ਕੱਲੀ ਨੂੰ
ਜਦੋਂ ਵੇਖੇ ਤੂੰ ਮੈਨੂੰ ਵੇ ਕੱਲੀ ਨੂੰ
ਦੁਨੀਆ ਦੀ ਭੀੜ ਵਿੱਚੋਂ ਬਾਂਹ ਫ਼ੜਨੈ

ਮੇਰੇ ਯਾਰਾ ਵੇ, ਤੂੰ ਇਤਨਾ ਬਤਾ ਦੇ
ਮੇਰੇ ਯਾਰਾ ਵੇ, ਤੂੰ ਇਤਨਾ ਬਤਾ ਦੇ
ਤੂੰ ਕਿਉਂ ਮੈਨੂੰ ਐਨਾ ਜ਼ਿਆਦਾ ਪਿਆਰ ਕਰਨੈ?

ਰੋਨ ਨਾ ਦਿੰਦਾ ਐ, ਖੋਣ ਨਾ ਦਿੰਦਾ ਐ
ਮੇਰੇ ਵੱਲ ਬੁਰੀਆਂ ਨਜ਼ਰਾਂ ਨੂੰ ਆਉਨ ਨਾ ਦਿੰਦਾ ਐ
ਮੇਰੇ ਲਈ ਅੱਗ ਵਿੱਚ ਸੜਨੈ

ਮੇਰੇ ਯਾਰਾ ਵੇ, ਤੂੰ ਇਤਨਾ ਬਤਾ ਦੇ
ਤੂੰ ਕਿਉਂ ਮੈਨੂੰ ਐਨਾ ਜ਼ਿਆਦਾ ਪਿਆਰ ਕਰਨੈ?
ਤੂੰ ਕਿਉਂ ਮੈਨੂੰ ਐਨਾ ਜ਼ਿਆਦਾ ਪਿਆਰ ਕਰਨੈ?

ਤੂੰ ਹਰ ਦਿਨ ਹੋਰ ਵੀ ਸੋਹਨਾ ਲੱਗਨੈ ਅੱਖੀਆਂ ਨੂੰ
ਤੱਤੀਆਂ ਹਵਾਵਾਂ ਵਿੱਚ ਮੇਰੇ ਲਈ ਚੱਲੇ ਪੱਖੀਆਂ ਤੂੰ
ਤੂੰ ਹਰ ਦਿਨ ਹੋਰ ਵੀ ਸੋਹਨਾ ਲੱਗਨੈ ਅੱਖੀਆਂ ਨੂੰ
ਹੋ, ਤੱਤੀਆਂ ਹਵਾਵਾਂ ਵਿੱਚ ਮੇਰੇ ਲਈ ਚੱਲੇ ਪੱਖੀਆਂ ਤੂੰ

ਹੋ, ਕੱਢੇ ਦਿਨ ਚਾਰ, Jaani ਵੇ, ਤੇਰੇ ਅਹਿਸਾਨ, Jaani ਵੇ
ਤੇ ਹੁਣ ਮੈਨੂੰ ਲਗਦੈ ਦੋ ਦਿਨ ਦੀ ਮੈਂ ਮਹਿਮਾਨ, Jaani ਵੇ
ਮੇਰੇ ਲਈ ਦੁਨੀਆ ਨਾ' ਲੜਨੈ

ਮੇਰੇ ਯਾਰਾ ਵੇ, ਤੂੰ ਇਤਨਾ ਬਤਾ ਦੇ
ਤੂੰ ਕਿਉਂ ਮੈਨੂੰ ਐਨਾ ਜ਼ਿਆਦਾ ਪਿਆਰ ਕਰਨੈ?

ਹਾਏ, ਗ਼ਮ ਐਸਾ ਮੈਨੂੰ ਜੋ ਮਰਵਾ ਦੇ
ਜਨਮ ਤੋਂ ਪਹਿਲਾਂ ਪੰਛੀ ਦੇ ਪੱਰ ਕਟਵਾਂ ਦੇ
ਜਹੰਨੁੰਮ ਸੀ ਮੇਰੀ ਜ਼ਿੰਦਗੀ
ਪਰ ਪਿਆਰ ਤੇਰੇ ਜੰਨਤ ਦੇ ਖੋਲ੍ਹ ਦਿੱਤੇ ਨੇ ਦਰਵਾਜ਼ੇ

ਹਾਏ, ਮਰ ਗਈ ਜੁਦਾਈ, ਮਰ ਗਈ
ਹੋ, ਪੀੜ ਪਰਾਈ ਮਰ ਗਈ
ਜਦੋਂ ਦਾ ਮੈਨੂੰ ਮਿਲਿਆ ਤੂੰ, ਮੇਰੀ ਤਨਹਾਈ ਮਰ ਗਈ
ਤੇਰੇ ਬਿਨ ਹੁਨ ਨਹੀਓਂ ਸਰ੍ਹਨੈ

ਮੇਰੇ ਯਾਰਾ ਵੇ, ਤੂੰ ਇਤਨਾ ਬਤਾ ਦੇ
ਤੂੰ ਕਿਉਂ ਮੈਨੂੰ ਐਨਾ ਜ਼ਿਆਦਾ ਪਿਆਰ ਕਰਨੈ?
ਤੂੰ ਕਿਉਂ ਮੈਨੂੰ ਐਨਾ ਜ਼ਿਆਦਾ ਪਿਆਰ ਕਰਨੈ?

Comments (0)