AP Dhillon – Without Me Lyrics

ਤੂੰ ਛੱਡ ਮੇਰੀ, ਦੱਸ ਕੀ ਐ ਹਾਲ ਤੇਰਾ
ਕਿੰਜ ਯਾਦ ਆਈ ਸਾਡੀ? ਕਿਵੇਂ ਲੰਘਿਆ ਐ ਸਾਲ ਤੇਰਾ?

ਹੁਣ ਦੱਸ ਮੇਰੇ ਬਿਨਾਂ ਨੀਂਦ ਆਉਂਦੀ ਆ ਕਿ ਨਹੀਂ
ਜੋ ਮੇਰੀਆਂ ਸੀ ਚੀਜਾਂ ਓਹੋ ਪਾਉਨੀ ਆ ਕਿ ਨਹੀਂ?
ਜੋ bag ਸੀ ਮੈਂ ਦਿੱਤੇ ਉਹ ਹੰਡਾਉਨੀ ਆ ਕਿ ਨਹੀਂ?
ਸਾਡੀ photo'an ਨੂੰ ਵੇਖ ਮੁਸਕੁਰਾਉਨੀ ਆ ਕਿ ਨਹੀਂ?

ਓਹੀ ਆ ਕਿ ਨਹੀਂ ਜੋ ਮੈਂ ਰੱਖਿਆ ਸੀ ਨਾਮ ਤੇਰਾ?
ਤੂੰ ਛੱਡ ਮੇਰੀ, ਦੱਸ ਕੀ ਐ ਹਾਲ ਤੇਰਾ
ਕਿੰਜ ਯਾਦ ਆਈ ਸਾਡੀ? ਕਿਵੇਂ ਲੰਘਿਆ ਐ ਸਾਲ ਤੇਰਾ?
ਤੂੰ ਛੱਡ ਮੇਰੀ, ਦੱਸ ਕੀ ਐ ਹਾਲ ਤੇਰਾ

ਹੁਣ ਅੱਖ ਨਾ ਮਿਲਾਵੇ, ਤੂੰ ਨਜ਼ਰਾਂ ਚੁਰਾਵੇ
ਗੱਲ ਦਿਲ ਦੀ ਕਿਉਂ ਦੱਸਦੀ ਨਹੀਂ?
ਨਾ ਚਿਹਰੇ 'ਤੇ ਦਿਖਾਵੇ, ਕਿੰਨਾ ਕੁ ਪਛਤਾਵੇ
ਸੱਭ ਪਾ ਕੇ ਵੀ ਹੁਣ ਹੱਸਦੀ ਨਹੀਂ

ਹੁਣ ਦੱਸ ਮੇਰੇ ਸੁਪਨੇ ਤੇਨੂੰ ਆਉਂਦੇ ਆਂ ਕਿ ਨਹੀਂ?
ਰਾਤਾਂ ਦੀਆਂ ਨੀਂਦਰਾਂ ਉਡਾਉਂਦੇ ਆਂ ਕਿ ਨਹੀਂ?
ਵਾਅਦੇ ਜੋ ਸੀ ਕੀਤੇ ਉਹ ਸਤਾਉਂਦੇ ਆਂ ਕਿ ਨਹੀਂ?
ਖ਼ਤ ਜੋ ਸੀ ਮੇਰੇ ਉਹ ਰਵਾਉਂਦੇ ਆਂ ਕਿ ਨਹੀਂ?

ਓਹ ਰੱਖਦਾ ਕਿ ਨਹੀਂ, ਜਿਵੇਂ ਰੱਖਿਆ ਖ਼ਿਆਲ ਤੇਰਾ?
ਤੂੰ ਛੱਡ ਮੇਰੀ, ਦੱਸ ਕੀ ਐ ਹਾਲ ਤੇਰਾ
ਕਿੰਜ ਯਾਦ ਆਈ ਸਾਡੀ? ਕਿਵੇਂ ਲੰਘਿਆ ਐ ਸਾਲ ਤੇਰਾ?
ਤੂੰ ਛੱਡ ਮੇਰੀ, ਦੱਸ ਕੀ ਐ ਹਾਲ ਤੇਰਾ

Comments (0)